ਅਫੇਜ਼ੀਆ ਬੋਲਚਾਲ ਅਤੇ ਭਾਸ਼ਾ ਦੀ ਇੱਕ ਜਟਿਲ ਕਮਜ਼ੋਰੀ ਹੈ, ਜੋ ਦਿਮਾਗ ਦੇ ਕੁਝ ਖ਼ਾਸ ਹਿੱਸਿਆਂ ਨੂੰ ਨੁਕਸਾਨ ਪਹੁੰਚਣ ਕਾਰਨ ਹੁੰਦੀ ਹੈ। ਇਹ ਕਮਜ਼ੋਰੀ ਭਾਸ਼ਾ ਅਤੇ ਸੰਚਾਰ ਦੇ ਵੱਖ-ਵੱਖ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਵੇਂ ਬੋਲਣਾ, ਦੂਜਿਆਂ ਦੀ ਬੋਲੀ ਸਮਝਣਾ, ਪੜ੍ਹਨਾ ਅਤੇ ਲਿਖਣਾ। ਅਫੇਜ਼ੀਆ ਦੇ ਰੂਪ ਅਤੇ ਗੰਭੀਰਤਾ ਦੀਆਂ ਵੱਖ-ਵੱਖ ਪੱਧਰ ਹੋ ਸਕਦੇ ਹਨ, ਜੋ ਇਸ ਗੱਲ ’ਤੇ ਨਿਰਭਰ ਕਰਦੇ ਹਨ ਕਿ ਦਿਮਾਗ ਦੇ ਕਿਹੜੇ ਹਿੱਸੇ ਨੁਕਸਾਨੇ ਗਏ ਹਨ ਅਤੇ ਨੁਕਸਾਨ ਕਿੰਨਾ ਗੰਭੀਰ ਹੈ।