ਸ਼ਬਦਾਵਲੀ ਵਿੱਚ ਜਾਓ
ਆਕਰਸ਼ਣ
ਆਕਰਸ਼ਣ (ਜਾਂ ਖਿੱਚ) ਦਾ ਅਰਥ ਕਿਸੇ ਹੋਰ ਵਿਅਕਤੀ ਪ੍ਰਤੀ ਸਕਾਰਾਤਮਕ ਭਾਵਨਾਤਮਕ ਰਵੱਈਆ ਜਾਂ ਖਿੱਚ ਹੋਣਾ ਹੈ। ਇਹ ਜਿਨਸੀ ਆਕਰਸ਼ਣ ਦੇ ਨਾਲ-ਨਾਲ ਪਸੰਦ ਜਾਂ ਦੋਸਤੀ ਦੀ ਵਧੇਰੇ ਆਮ ਭਾਵਨਾ ਵਜੋਂ ਵੀ ਪ੍ਰਗਟ ਹੋ ਸਕਦਾ ਹੈ। ਆਕਰਸ਼ਣ ਅਣਇੱਛਤ ਹੋ ਸਕਦਾ ਹੈ ਅਤੇ ਕਿਸੇ ਹੋਰ ਵਿਅਕਤੀ ਦੀ ਦਿੱਖ, ਸੁਭਾਅ, ਵਿਹਾਰ ਜਾਂ ਹੋਰ ਗੁਣਾਂ ਦੇ ਆਧਾਰ ’ਤੇ ਉਸ ਨੂੰ ਦੇਖਣ-ਸਮਝਣ ਦੌਰਾਨ ਕੁਦਰਤੀ ਤੌਰ ’ਤੇ ਪੈਦਾ ਹੁੰਦਾ ਹੈ।