ਈਰਖਾ (envy) ਉਹ ਭਾਵਨਾ ਹੈ ਜੋ ਕਿਸੇ ਹੋਰ ਵਿਅਕਤੀ ਦੀ ਖੁਸ਼ਹਾਲੀ, ਸਫਲਤਾ ਜਾਂ ਪ੍ਰਾਪਤੀਆਂ ਕਾਰਨ ਮਨ ਵਿੱਚ ਖਿਝ ਜਾਂ ਅਸੰਤੁਸ਼ਟੀ ਪੈਦਾ ਹੋਣ ’ਤੇ ਉੱਭਰਦੀ ਹੈ। ਬਹੁਤ ਗੰਭੀਰ ਸਥਿਤੀਆਂ ਵਿੱਚ ਈਰਖਾ ਨਫ਼ਰਤ ਅਤੇ ਦੂਜੇ ਵਿਅਕਤੀ ਨੂੰ ਦੁਖੀ ਜਾਂ ਅਸਫਲ ਦੇਖਣ ਦੀ ਇੱਛਾ ਵਿੱਚ ਬਦਲ ਸਕਦੀ ਹੈ।