ਸ਼ਬਦਾਵਲੀ ਵਿੱਚ ਜਾਓ

ਐਗਜ਼ਿਬਿਸ਼ਨਿਜ਼ਮ

ਐਗਜ਼ਿਬਿਸ਼ਨਿਜ਼ਮ ਇੱਕ ਜਿਨਸੀ ਵਿਗਾੜ ਹੈ ਜਿਸ ਵਿੱਚ ਕੋਈ ਵਿਅਕਤੀ ਦੂਜਿਆਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਸਾਹਮਣੇ ਆਪਣੇ ਜਣਨ ਅੰਗ ਦਿਖਾ ਕੇ ਆਨੰਦ ਪ੍ਰਾਪਤ ਕਰਦਾ ਹੈ। ਅਕਸਰ ਔਰਤਾਂ ਜਾਂ ਬੱਚੇ ਇਸ ਦਾ ਸ਼ਿਕਾਰ ਹੁੰਦੇ ਹਨ, ਅਤੇ ਅਜਿਹੀਆਂ ਹਰਕਤਾਂ ਜਿਨਸੀ ਵਿਗਾੜ ਦੇ ਹੋਰ ਰੂਪਾਂ, ਜਿਵੇਂ ਸੈਡਿਜ਼ਮ, ਮੈਸੋਕਿਜ਼ਮ ਜਾਂ ਸੈਡੋਮੈਸੋਕਿਜ਼ਮ, ਨਾਲ ਵੀ ਜੁੜੀਆਂ ਹੋ ਸਕਦੀਆਂ ਹਨ।

ਐਗਜ਼ਿਬਿਸ਼ਨਿਜ਼ਮ ਨੂੰ ਇੱਕ ਮਾਨਸਿਕ ਵਿਕਾਰ ਮੰਨਿਆ ਜਾਂਦਾ ਹੈ ਅਤੇ ਇਸ ਦੇ ਇਲਾਜ ਲਈ ਮਨੋਚਿਕਿਤਸਾ ਦੇ ਤਰੀਕੇ ਵਰਤੇ ਜਾਂਦੇ ਹਨ। ਵੱਖ-ਵੱਖ ਦੇਸ਼ਾਂ ਵਿੱਚ ਅਜਿਹੇ ਕਾਨੂੰਨ ਲਾਗੂ ਹਨ ਜੋ ਐਗਜ਼ਿਬਿਸ਼ਨਿਜ਼ਮ ਨਾਲ ਸੰਬੰਧਿਤ ਹਰਕਤਾਂ ਨੂੰ ਮਨ੍ਹਾ ਕਰਦੇ ਹਨ ਅਤੇ ਇਹ ਹਰਕਤਾਂ ਕਰਨ ਵਾਲਿਆਂ ਲਈ ਸਜ਼ਾ ਦੀ ਵਿਵਸਥਾ ਕਰਦੇ ਹਨ।