ਹਿਪਨੋਸਿਸ ਇੱਕ ਵਿਸ਼ੇਸ਼ ਮਨੋ-ਸਰੀਰਕ ਅਵਸਥਾ ਹੈ, ਜੋ ਨੀਂਦ ਅਤੇ ਜਾਗਣ ਦੀ ਅਵਸਥਾ ਤੋਂ ਵੱਖਰੀ ਹੁੰਦੀ ਹੈ ਅਤੇ ਸੁਝਾਅ ਵਰਗੀਆਂ ਵਿਸ਼ੇਸ਼ ਮਨੋਵਿਗਿਆਨਕ ਵਿਧੀਆਂ ਦੇ ਪ੍ਰਭਾਵ ਹੇਠ ਪੈਦਾ ਹੁੰਦੀ ਹੈ। ਹਿਪਨੋਸਿਸ ਦੌਰਾਨ ਵਿਅਕਤੀ ਆਮ ਤੌਰ ’ਤੇ ਸੁਝਾਅ ਪ੍ਰਤੀ ਵਧੇਰੇ ਗ੍ਰਹਿਣਸ਼ੀਲਤਾ ਅਤੇ ਇਸੇ ਸਮੇਂ ਹੋਰ ਬਾਹਰੀ ਕਾਰਕਾਂ ਪ੍ਰਤੀ ਘੱਟ ਸੰਵੇਦਨਸ਼ੀਲਤਾ ਦਿਖਾਉਂਦਾ ਹੈ, ਜੋ ਹਿਪਨੋਸਿਸ ਦੀ ਡੂੰਘੀ ਅਵਸਥਾ ਵਿੱਚ ਸਰੀਰਕ ਸੰਵੇਦਨਾ ਦੇ ਪੂਰੀ ਤਰ੍ਹਾਂ ਸੁੰਨ ਹੋਣ ਤੱਕ ਪਹੁੰਚ ਸਕਦੀ ਹੈ।