ਸ਼ਬਦਾਵਲੀ ਵਿੱਚ ਜਾਓ

ਛੋਟੀ ਮਿਆਦ ਦੀ ਯਾਦਦਾਸ਼ਤ

ਛੋਟੀ ਮਿਆਦ ਦੀ ਯਾਦਦਾਸ਼ਤ ਵਰਤਮਾਨ ਵਰਤੋਂ ਲਈ ਉਪਲਬਧ ਸੀਮਤ ਮਾਤਰਾ ਦੀ ਜਾਣਕਾਰੀ ਨੂੰ ਅਸਥਾਈ ਤੌਰ ’ਤੇ ਸੰਭਾਲਦੀ ਹੈ। ਇਹ ਯਾਦਦਾਸ਼ਤ ਪ੍ਰਣਾਲੀ ਸੰਵੇਦਨਾਵਾਂ ਅਤੇ ਲੰਬੀ ਮਿਆਦ ਦੀ ਯਾਦਦਾਸ਼ਤ ਤੋਂ ਮਿਲੀ ਜਾਣਕਾਰੀ ਦੀ ਵਰਤੋਂ ਕਰਦੀ ਹੈ ਅਤੇ ਇਸ ਨੂੰ ਥੋੜ੍ਹੇ ਸਮੇਂ ਲਈ, ਆਮ ਤੌਰ ’ਤੇ 20 ਸਕਿੰਟ ਤੱਕ, ਸਰਗਰਮ ਰੱਖਦੀ ਹੈ। ਇਸ ਦੀ ਸਮਰੱਥਾ 4–5 ਇਕਾਈਆਂ ਮੰਨੀ ਜਾਂਦੀ ਹੈ, ਜਿਸ ਨਾਲ ਚੇਤਨਾ ਤੁਰੰਤ ਕੰਮ ਪੂਰੇ ਕਰਨ ਲਈ ਇਸ ਜਾਣਕਾਰੀ ਦੀ ਵਰਤੋਂ ਕਰ ਸਕਦੀ ਹੈ।